Career

VERY IMPORTANT NOTICE FOR NANNY ASPIRANTS for more detail please visit www.nannycare.in . ਨੈਨੀ ਕੌਰਸ ਕਰਨ ਵਾਲਿਆਂ ਮੁੰਡੇ ਕੁੜੀਆਂ ਤੇ ਨਰਸਾਂ ਵਾਸਤੇ ਵਿਸ਼ੇਸ਼ ਤੇ ਜ਼ਰੂਰੀ ਗੱਲਾਂ ਵਿਸ਼ੇਸ਼ ਨੌਟ: ਜੇਕਰ ਤੁਸੀਂ ਨੈਨੀ ਪ੍ਰੋਗਰਾਮ ਰਾਹੀਂ ਕੈਨੇਡਾ ਜਾਣ ਦਾ ਸੁਪਨਾ ਲੈ ਰਹੇ ਹੋ ਉਸਨੁੰ ਸੱਚ ਕਰਨਾ ਚਾਹੁੰਦੇ ਹੋ ਤਾਂ ਹੇਠ ਲਿਖੀਆਂ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖੋ। ਸੱਭ ਤੋਂ ਪਹਿਲੀ ਸ਼ਰਤ ਕਿ ਤੁਹਾਡੇ ਕੋਲ ਕੈਨੇਡਾ ਤੋਂ ਕਿਸੇ ਪਰਿਵਾਰ ਵੱਲੌਂ ਨੈਨੀ ਦੀ ਨੌਕਰੀ Labour Market Impact Assessment ( LMIA) ਦੀ ਪੇਸ਼ਕਸ ਹੋਣਾ ਜ਼ਰੂਰੀ ਹੈ। ਖਾਸ ਗੱਲ ਇਹ ਵੀ ਹੈ ਕਿ ਜ਼ਰੂਰੀ ਨਹੀਂ ਕਿ ਨੈਨੀ ਦੀ ਨੋਕਰੀ( LMIA )ਲੈਣ ਤੋਂ ਬਾਦ ਹੀ ਨੈਨੀ ਕੌਰਸ ਕਰਨਾ ਹੁੰਦਾ ਹੈ।ਇੱਕ ਪਾਸੇ ਉਧਰ ਕੈਨੇਡਾ ਵਿਚ ਤੁਹਾਡੀ LMIA ਲੈਣ ਦਾ ਪ੍ਰੋਸੈਸ ਸ਼ੁਰੂ ਹੋ ਜਾਵੇਗਾ ਤੇ ਦੂਜਾ ਇਸ ਪਾਸੇ ਇਧਰ ਤੁਸੀਂ ਨੈਨੀ ਕੌਰਸ ਕਰਨਾ ਸ਼ੁਰੂ ਕਰ ਸਕਦੇ ਹੋ। 6-7 ਮਹੀਨਿਆਂ ਵਿਚ LIMA ਮਿਲੇਗਾ ਤੇ ਉਸੇ ਦੌਰਾਨ ਤੁਸੀਂ ਨੈਨੀ ਕੌਰਸ ਪੂਰਾ ਕਰ ਲਉਗੇ। ਕੁਝ ਲੋਕ ਸਪੋਸ਼ਰਸ਼ਿਪ ਨੂੰ ਹੀ ਨੌਕਰੀ ਜਾਂ LMIA ਕਹਿੰਦੇ ਹਨ ਜੋ ਕਿ ਬਿਲਕੁਲ ਗ਼ਲਤ ਹੈ। ਸਪੋਸ਼ਰਸ਼ਿਪ ਤੇ ਨੌਕਰੀ LMIA ਦਾ ਆਪਸ ਵਿਚ ਕੋਈ ਸਬੰਧ ਨਹੀਂ ਹੈ। ਨੌਕਰੀ(LMIA) ਲੈਣ ਵਾਸਤੇ ਘੱਟ ਤੋਂ ਘੱਟ 6-7 ਮਹੀਨੇ ਲਗਦੇ ਹਨ। ਕੈਨੇਡਾ ਵਿਚ ਨੌਕਰੀ(LIMA) ਦੇਣ ਵਾਲੇ ਪਰਿਵਾਰ( ਜੋ ਤੁਹਾਡਾ ਰਿਸ਼ਤੇਦਾਰ, ਵਾਕਿਫਕਾਰ, ਦੋਸਤ ਜਾਂ ਗੈਰਜਾਣਕਾਰ ਮਤਲਬ ਕੋਈ ਵੀ ਹੋ ਸਕਦਾ ਹੈ) ਨੂੰ ਪਹਿਲਾਂ 3-4 ਮਹੀਨੇ 3-4 ਕੈਨੇਡੀਅਨ ਅਖ਼ਬਾਰਾਂ ਵਿਚ ਇਸ਼ਤਿਹਾਰ ਦੇਣਾ ਪੈਂਦਾ ਹੈ ਕਿ ਉਹਨਾਂ ਨੂੰ ਨੈਨੀ ਦੀ ਲੋੜ੍ਹ ਹੈ। ਫਿਰ ਕੈਨੇਡਾ ਸਰਕਾਰ ਦੀ Employment and Social Development Canada (ESDC).ਨੂੰ ਅਪਲਾਈ ਕਰਨਾ ਪੈਂਦਾ ਹੈ ਕਿ ਉਨ੍ਹਾਂ ਨੂੰ ਕੈਨੇਡਾ ਵਿਚੋਂ ਉਨ੍ਹਾਂ ਦੀ ਮਰਜ਼ੀ ਮੁਤਾਬਕ ਨੈਨੀ ਨਹੀਂ ਮਿਲੀ ਸੋ ਉਹ ਭਾਰਤ ਜਾਂ ਬਾਹਰਲੇ ਦੇਸ਼ ਤੋਂ ਨੈਨੀ ਨੂੰ ਬੁਲਾਉਣਾ ਚਾਹੁੰਦੇ ਹਨ। ਤਦ ਇੱਕ- ਦੋ ਮਹੀਨਿਆਂ ਵਿਚ ਕੈਨੇਡਾ ਸਰਕਾਰ LMIA ਜਾਰੀ ਕਰਦੀ ਹੈ। LMIA ਅੱਜ ਕੱਲ੍ਹ ਕੇਵਲ ਸਹੀ ਲੋਕਾਂ ਨੂੰ ਹੀ ਮਿਲਦਾ ਹੈ। ਨੌਕਰੀ ਦੇਣ ਵਾਲਿਆਂ ਦੀ ਕੈਨੇਡਾ ਗੋਰਮਿੰਟ interview ਕਰਦੀ ਹੈ। ਜੇ ਉਹਨਾਂ ਨੁੰ ਲੱਗੇ ਕਿ ਇਹਨਾਂ ਨੂੰ ਸੱਚਮੁਚ ਹੀ ਨੈਨੀ ਚਾਹਿਦੀ ਹੈ ਤਾਂ ਹੀ ਉਹ LMIA ਦਿੰਦੇ ਹਨ। ਜਿਹੜੇ ਕੁਝ ਫਰਾਡੀ ਲੋਕ LMIA ਨੂੰ ਸਪਾਂਸਰਸ਼ਿਪ ਕਹਿ ਕਿ ਤੁਹਾਨੂੰ ਗੁੰਮਰਾਹ ਕਰਦੇ ਹਨ ਉਹਨਾਂ ਕੋਲੋਂ ਬਚਣ ਦੀ ਲੋੜ੍ਹ ਹੈ। LMIA ਲੈਣ ਦੇ ਚੱਕਰਾਂ ਵਿਚ ਕਿਸੇ ਧੋਖੇਬਾਜ਼ ਅਜੈਂਟ ਕੋਲ ਪੈਸੇ ਫਸਾਉਣ ਤੋਂ ਬਚਣ ਦੀ ਲੋੜ੍ਹ ਹੈ। ਕੈਨੇਡਾ ਦਾ ਪਰਿਵਾਰ ਜਿਸਨੇ ਤੁਹਾਨੂੰ ਨੈਨੀ ਦੀ ਨੌਕਰੀ ਵਾਸਤੇ LMIA ਦੇਣਾ ਹੈ ਉਹ ਕੈਨੇਡਾ ਦੇ ਪੱਕੇ ਵਸਨੀਕ ਹੋਣੇ ਚਾਹੀਦੇ ਹਨ ਮਤਲਬ PR ਜਾਂ Citizen ਹੋਣੇ ਚਾਹੀਦੇ ਹਨ , ਉਹਨਾਂ ਦੇ ਘਰ ਬੱਚੇ( 18 ਸਾਲ ਤੋਂ ਘੱਟ) ਜਾਂ ਬਜ਼ੁਰਗ( 65 ਸਾਲ ਤੋਂ ਉਪਰ) ਜਾਂ ਕਿਸੇ ਬਿਮਾਰ ਮਨੁੱਖ( ਕਿਸੇ ਵੀ ਉਮਰ ਦਾ) ਦਾ ਹੋਣਾ ਜ਼ਰੂਰੀ ਹੁੰਦਾ ਹੈ ਤੇ ਉਹਨਾਂ ਦੀ ਸਾਲਾਣਾ ਪਰਿਵਾਰਕ ਆਮਦਨ( ਮਤਲਬ ਘਰ ਦੇ ਸਾਰੇ ਮੈਂਬਰਾਂ ਦੀ ਕਮਾਈ ਨੂੰ ਮਿਲਾ ਕੇ) , ਜਿਸ ਉਪਰ ਉਹ ਸਰਕਾਰ ਨੂੰ ਟੈਕਸ ਭਰਦੇ ਹਨ ਉਹ 75000/- ਕੈਨੇਡੀਅਨ ਡਾਲਰਜ਼ ਤੋਂ ਘੱਟ ਨਹੀਂ ਹੋਣੀ ਚਾਹੀਦੀ।ਨਵੇਂ ਕਾਨੂੰਨਾਂ ਅਧੀਨ +2 ਪਾਸ ਮੁੰਡੇ ਕੁੜੀਆਂ ਨੈਨੀ ਕੌਰਸ ਕਰਕੇ ਕੇਵਲ ਬੱਚਿਆਂ ਦੀ ਦੇਖ ਭਾਲ ਵਾਸਤੇ ਨੌਕਰੀ ਕਰਨ ਜਾ ਸਕਦੇ ਹਨ ਪਰ ਜਿਹਨਾਂ ਕੁੜੀਆਂ ਤੇ ਮੁੰਡਿਆਂ ਨੇ ਨਰਸਿੰਗ ਤੇ ਨੈਨੀ ਕੌਰਸ ਕੀਤਾ ਹੁੰਦਾ ਹੈ ਉਹ ਬੱਚਿਆਂ, ਬਜ਼ੁਰਗਾਂ ਤੇ ਬਿਮਾਰ ਮਨੁੱਖਾਂ ਵਾਸਤੇ ਨੌਕਰੀ ਕਰਨ ਜਾ ਸਕਦੇ ਹਨ। ਨੈਨੀ ਵੀਜਾ ਵਾਸਤੇ IELTS ਕਰਨਾ ਜ਼ਰੂਰੀ ਨਹੀਂ ਹੈ ਪਰ ਤੁਹਾਡੀ ਅੰਗਰੇਜ਼ੀ ਠੀਕ ਹੋਣੀ ਚਾਹੀਦੀ ਹੈ ਕਿਉਂਕਿ ਵੀਜਾ ਲੱਗਣ ਵੇਲੇ ਵੀਜ਼ਾ ਅਫਸਰ ਤੁਹਾਡਾ ਇੰਟਰਵਿਊ ਜ਼ਰੂਰ ਕਰਨਗੇ। ਉਹ ਤੁਹਾਡੀ ਅੰਗਰੇਜੀ ਦੇ ਗਿਆਨ ਨੂੰ ਉਸ ਵੇਲੇ ਪਰਖਣਗੇ। ਸਾਡੀ ਸਲਾਹ ਹੈ ਕਿ ਜੇਕਰ IETLS (GT or Academic) overall 5.5 bands ਦਾ ਸਰਟੀਫਿਕੇਟ ਲੱਗਾ ਹੋਵੇਗਾ ਤਾਂ ਤੁਹਾਡਾ ਨੈਨੀ ਵੀਜਾ ਲੱਗਣ ਦੇ ਮੌਕੇ ਹੋਰ ਵੱਧ ਜਾਂਦੇ ਹਨ ਤੇ ਹੋ ਸਕਦਾ ਹੈ ਕਿ ਤੁਹਾਡਾ ਇੰਟਰਿਵਊ ਨਾ ਹੋਵੇ। ਨੈਨੀ ਵੀਜਾ ਵਾਸਤੇ ਤਜ਼ਰਬੇ ਦੀ ਲੋੜ੍ਹ ਨਹੀਂ ਹੁੰਦੀ ਹੈ ਸੋ ਕਿਸੇ ਪ੍ਰਕਾਰ ਦਾ ਨੈਨੀ ਦੇ ਤੌਰ ਉਪਰ ਕੰੰਮ ਕਰਨ ਦਾ ਜਾਲੀ ਸਰਟੀਫਿਕੇਟ ਲਗਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਹਾਂ ਜੇਕਰ ਤੁਹਾਡੇ ਕੋਲ ਕਿਸੇ ਪ੍ਰੀ ਸਕੂਲ ਜਾਂ ਪ੍ਰਾਇਮਰੀ ਸਕੂਲ ਦਾ ਅਸਲੀ ਤਜ਼ਰਬਾ ਹੈ ਤਾਂ ਉਹ ਲਗਾਇਆਂ ਜਾ ਸਕਦਾ ਹੈ।ਯਾਦ ਰੱਖੋ ਕਿ ਭਾਰਤ ਵਿਚ ਅਸੀਂ ਆਪਣੇ ਘਰਾਂ ਵਿਚ ਅਸੀਂ ਨੈਨੀਆਂ ਨਹੀਂ ਰੱਖਦੇ ਹਾਂ। ਕੁਝ ਜਾਲੀ ਅਜੈਂਟਾਂ ਤੇ ਸੰਸਥਾਵਾਂ ਨੇ ਲੋਕਾਂ ਨੂੰ ਇਹ ਕਹਿ ਕੇ ਕਿ ਉਹ ਜਾਂ ਉਹਨਾਂ ਦੀ ਸੰਸਥਾ INTERNATIONAL NANNY ASSOCIATION (INA) ਤੋਂ ਮਾਨਤਾ ਪ੍ਰਾਪਤ ਹੈ ਤੇ INA ਦੇ ONLINE EXAM ਦਿਲਵਾਉਂਦੇ ਹਨ ਅਸਲ ਵਿਚ ਉਹ ਤੁਹਾਡੇ ਨਾਲ ਫਰਾਡ ਕਰ ਰਹੇ ਹਨ। ਇਸ ਬਾਬਤ Nanny Care ਨੇ ਆਪਣੀ ਵੈੱਬਸਾਈਟ www.nannycare.in ਉਪਰ ਵੀ ਪਾਇਆ ਜਾਂ ਤੁਸੀਂ ਅੱਗੇ ਦਿੱਤੇ ਲਿੰਕ ਨੂੰ ਕੱਟ ਪੇਸਟ ਕਰਕੇਪੜ੍ਹ ਸਕਦੇ ਹੋ।www.nannycare.in ਤੇ 28-06-2016 ਦੀ ਜਲੰਧਰ ਤੋਂ ਛਪਦੀ ਰੋਜ਼ਾਨਾ ਅਜੀਤ ਅਖ਼ਬਾਰ ਦੇ ਪੰਨਾ ਨੰਬਰ 6 ਉਪਰ ਖ਼ਬਰ ਵੀ ਲੱਗੀ ਹੈ ( ਜੋ ਹੇਠਾਂ ਵੀ ਪਾਈ ਗਈ ਹੈ)। ਜਿਸ ਵਿਚ ਉਹਨਾਂ ਸਾਫ ਕੀਤਾ ਹੈ ਕਿ Nanny care ਕਿਸੇ ਸੰਸਥਾ ਨੂੰ ਨੈਨੀ ਕੌਰਸ ਕਰਵਾਉਣ ਜਾਂ online Exam ਵਾਸਤੇ Affiliate or recognize ਨਹੀਂ ਕਰਦੀ। ਕੋਈ ਸੰਸਥਾ ਜਾਂ ਅਜੈਂਟ ਜੇਕਰ Nanny Care ਦੇ ਕੁਝ ਪੈਸੇ ਭਰ ਕੇ ਮੈਂਬਰ ਬਣ ਜਾਂਦੇ ਹਨ ਤਾਂ ਉਸਦਾ ਮਤਲਬ ਇਹ ਨਹੀਂ ਕਿ ਉਹ Nanny Care ਤੋਂ ਮਾਨਤਾ ਪ੍ਰਾਪਤ ਹਨ। Nanny Care ਕੋਈ ਯੁਨੀਵਰਸੀਟੀ ਜਾਂ ਬੋਰਡ ਨਹੀਂ ਹੈ ਜੋ ਸੰਸਥਾਂਵਾਂ ਜਾਂ ਇੰਸਟੀਚਿਊਟਾਂ ਨੂੰ ਮਾਨਤਾ ਦਿੰਦੀ ਹੈ। ਸੋ ਕੁਝ ਲੋਕ Nanny Care ਦੇ ਨਾਮ ਨੂੰ ਬਦਨਾਮ ਕਰ ਰਹੇ ਹਨ। ਉਹ ਤੁਹਾਡੇ ਨਾਲ ਧੋਖਾ ਕਰ ਰਹੇ ਹਨ ਤੇ ਤੁਹਾਨੂੰ ਬੇਵਕੂਫ ਬਣਾ ਰਹੇ ਹਨ। ਇਸ ਬਾਬਤ ਲੋਕ Nanny Care ਦੀ ਵੈੱਬਸਾਈਟ ਉਪਰ ਜਾ ਕੇ ਉਹਨਾਂ ਨਾਲ ਸੰਪਰਕ ਕਰਕੇ ਵੀ ਪਤਾ ਕਰ ਸਕਦੇ ਹਨ। ਸੋ ਆਪਣੇ ਆਪ ਨੂੰ ਠੱਗੇ ਜਾਣ ਤੋਂ ਬਚਾਉ। ਸਾਡੀ ਸੰਸਥਾ ਕੈਨੇਡਾ ਵਿਚ NATIONAL ASSOCIATION CAREER COLLEGE (NACC) Canada ਦੁਆਰਾ ਤਿਆਰ ਕੀਤੇ syllabus and Curriculum ਅਨੁਸਾਰ ਪੜ੍ਹਾਈ ਤੇ ਟਰੇਨਿੰਗ ਕਰਵਾਉਂਦੀ ਹੈ। ਜੋ ਕਿ ਕੈਨੇਡਾ ਦੇ ਨਾਲ ਅਮਰੀਕਾ, ਆਸਟਰੇਲੀਆ, ਨਿਉਜ਼ੀਲੈਂਡ, ਇੰਗਲੈਂਡ ਵਿਚ ਵੀ ਮਾਨਤਾ ਪ੍ਰਾਪਤ ਹੈ। ਸੋ ਜੋ ਲੋਜ ਆਸਟਰੇਲਿਆਂ, ਅਮਰੀਕਾ, ਇੰਗਲੈਂਡ, ਿਨਉਜ਼ੀਲੈਂਡ ਜਾਂ ਿਕਸੇ ਹੋਰ ਦੇਸ਼ ਵੀ ਨੈਨੀ ਬਣ ਕੇ ਜਾਣਾ ਚਾਹੁੰਦਾ ਹਨ ਤਾਂ ਸਾਡਾ ਸਰਟੀਿਫਕੇਟ ਮਾਨਤਾ ਪ੍ਰਾਪਤ ਹੇ।ਉਹ ਵੱਖਰੀ ਗੱਲ ਹੈ ਕਿ ਉਹਨਾਂ ਦੇਸ਼ਾਂ ਦੀਆਂ ਨੈਨੀ ਵੀਜਾ ਦੇਣ ਵਾਸਤੇ ਹੋਰ ਸ਼ਰਤਾਂ ਵੀ ਹੋਣਗੀਆਂ। ਕੁਝ ਲੋਕ ਸਾਨੂੰ ਵੀ ਫੋਨ ਕਰਦੇ ਹਨ ਜਾਂ ਆ ਕੇ ਕਹਿੰਦੇ ਹਨ ਕਿ ਉਹ ਬਿਨਾਂ ਪੜ੍ਹੇ ਸਰਟੀਫਿਕੇਟ ਲੈਣਾ ਚਾਹੁੰਦੇ ਹਨ ਤਾਂ ਅਸੀਂ ਉਹਨਾਂ ਨੂੰ ਸਮਝਾਉਦੇ ਹਾਂ ਕਿ ਕੈਨੇਡਾ ਸਰਕਾਰ ਦੀਆਂ ਨਜ਼ਰਾਂ ਵਿਚ ਸਾਡੇ ਪੰਜਾਬੀਆਂ ਦਾ ਅਕਸ ਪਹਿਲਾਂ ਹੀ ਠੀਕ ਨਹੀਂ ਹੈ। ਉਹ ਜਾਣਦੇ ਹਨ ਪੰਜਾਬੀ ਕੈਨੇਡਾ ਜਾਣ ਵਾਸਤੇ ਕਿਸੇ ਹੱਦ ਤਕ ਕੁਝ ਵੀ ਕਰ ਸਕਦੇ ਹਨ। ਜਾਲੀ ਸਰਟੀਫਿਕੇਟ ਲਗਾ ਸਕਦੇ ਹਨ। ਸੋ ਉਹ ਸਾਰਾ ਕੁਝ ਚੈੱਕ ਕਰਦੇ ਹਨ। ਨੈਨੀ ਸਬੰਧਤ ਸੁਆਲ ਪੁਛਦੇ ਹਨ। ਕਿਸ ਇੰਸਟਚਿਊਟ ਤੋਂ ਕੌਰਸ ਕੀਤਾ ਹੈ ਉਸ ਦਾ ਵੀ ਸਾਰਾ ਕੁਝ ਚੈੱਕ ਕਰਦੇ ਹਨ। ਕੀ ਇਹਨਾਂ ਨੇ ਪ੍ਰੈਕਟੀਕਲ ਟਰੇਨਿੰਗ ਕੀਤੀ ਹੈ? ਕਰੈਚ ਟਰੇਨਿੰਗ ਕੀਤੀ ਹੈ? ਪੂਰੇ ਛੇ ਮਹੀਨੇ ਲਗਾਏ ਹਨ? ਸੋ ਦੋਸਤੋ ਜੇਕਰ ਤੁਸੀਂ ਨੈਨੀ ਪ੍ਰੋਗਰਾਮ ਰਾਹੀਂ ਕੈਨਡਾ ਜਾਣਾ ਚਾਹੁੰਦੇ ਹੋ ਤਾਂ ਤੁਹਾਨੁੰ ਕੁਝ ਮਿਹਨਤ ਤਾਂ ਕਰਨੀ ਹੀ ਪਵੇਗੀ ਤੇ ਉਹ ਵੀ ਇਮਾਨਦਾਰੀ ਨਾਲ। ਨਰਸਾਂ , ਜਿਹਨਾਂ ਨੇ ANM/GNM/BSC(Nursing) ਕੀਤੀ ਹੈ ਉਹ ਵੀ ਨੈਨੀ ਪ੍ਰੋਗਰਾਮ ਰਾਹੀਂ ਕੈਨੇਡਾ ਜਾ ਸਕਦੀਆਂ ਹਨ। ਉਹਨਾਂ ਨੂੰ ਵੀ 6 ਮਹੀਨੇ ਦਾ ਕੋਰਸ ਕਰਨਾ ਜ਼ਰੂਰੀ ਹੁੰਦਾ ਹੇ। ਅਸੀਂ ਨਰਸਾਂ ਨੂੰ ਇਹ ਸਹੁਲਤ ਦਿੰਦੇ ਹਾਂ ਕਿ ਉਹ ਕੌਰਸ ਦੇ ਪਹਿਲੇ ਸਾਢੇ ਚਾਰ ਮਹੀਨੇ ਥਿਉਰੀ ਕਲਾਸਾਂ ਬੇਸ਼ਕ ਸਾਡੇ ਕੋਲ ਰੈਗੂਲਰ ਨਾ ਲਗਾਉਣ ਬਸ ਇੱਕ ਡੇਢ ਮਹੀਨੇ ਦੀ ਹਸਪਤਾਲ, ਰੈੱਡ ਕਰਾਸ ਤੇ ਕਰੈਚ ਟਰੇਨਿੰਗ ਵਾਸਤੇ ਸਾਡੇ ਕੋਲ ਜ਼ਰੂਰ ਰੈਗੂਲਰ ਆਉਣ ਕਿਉਂਕਿ ਇਹਨਾਂ ਪ੍ਰੈਕਟੀਕਲ ਟਰੇਨਿੰਗ ਦੇ ਸਰਟੀਫਿਕੇਟਾਂ ਤੋਂ ਬਿਨਾਂ ਤੁਹਾਡੀ ਟਰੇਨਿੰਗ ਜ਼ਾਲੀ ਮੰਨੀ ਜਾਵੇਗੀ। ਤੁਹਾਡਾ ਵੀਜਾ ਨਹੀਂ ਲੱਗੇਗਾ। ਨਰਸਾਂ ਨੂੰ ਆਪਣੀ ਨਰਸਿੰਗ ਦੇ ਸਰਟੀਫਿਕੇਟਾਂ ਦੀ verification ਵੀ ਕਰਵਾਉਣੀ ਪੈਂਦੀ ਹੈ ਤਾਂ ਕਿ ਉਹ ਜਦੋਂ ਦੋ ਸਾਲਾਂ PR ਹੋ ਜਾਂਣ ਉਹ ਨਰਸ ਦੀ ਨੌਕਰੀ ਕਰ ਸਕਣ। verification ਕਰਵਾਉਣ ਵਾਸਤੇ 1-2 ਮਹੀਨੇ ਲਗਦੇ ਹਨ ਤੇ ਉਸ ਉਪਰ 20000/- ਰੁਪਏ ਖਰਚ ਆਉਣਗੇ ਜਿਸ ਵਿਚ ਕੁਝ ਫੀਸ ਕੈਨੇਡਾ ਸਰਕਾਰ ਤੇ ਬਾਕੀ ਨਰਸਿੰਗ ਕਾਲਜ, PNRC ਤੇ ਸਰਟੀਫਿਕੇਟ ਦੇਣ ਵਾਲੀ ਸੰਸਥਾ ਨੂੰ ਦੇਣੀ ਪੈਂਦੀ ਹੈ। ਿੲਸ ਨੂੰ Educational Credential Assessment( ECA) ਕਿਹਾ ਜਾਂਦਾ ਤੇ ਇਹ ਸਾਰਾ ਕੁਝ ਕੌਰਸ ਦੇ ਨਾਲ ਨਾਲ ਚਲਦਾ ਰਹਿੰਦਾ ਹੈ। ਸਾਡੀ ਸੰਸਥਾ 2012 ਤੋਂ ਕੰੰਮ ਕਰ ਰਹੀ ਹੈ। ਇਸ ਵੇਲੇ ਸੈਕੜੇ ਬੱਚੇ ਸਾਡੇ ਕੋਲ ਪੜ੍ਹ ਰਹੇ ਹਨ। ਨਵੇਂ ਵੀਜੇ ਦੀਆਂ ਅਰਜ਼ੀਆਂ ਲੱਗਣਾ ਸ਼ੁਰੂ ਹੋ ਗਈਆਂ ਹਨ। ਜਲਦੀ ਹੀ ਵੀਜੇ ਲੱਗਣਾ ਸ਼ੁਰੂ ਹੋ ਜਾਣਗੇ। ਨਵੇਂ ਕਾਨੁੂੰਨਾਂ ਤਹਿਤ ਮਤਲਬ 30 ਨਵੰਬਰ 2014 ਤੋਂ ਬਾਅਦ ਜਾਰੀ ਕੀਤੇ ਗਏ LMIA ਵਾਲੇ ਵਿਦਿਅਰਥੀਆਂ ਦਾ ਹੁਣ ਨੈਨੀ ਦਾ ਵੀਜਾ ਜਨਰਲ ਵਰਕ ਪਰਮਿਟ ਦੇ ਅਧੀਨ ਲੱਗੇਗਾ। ਅੱਜ ਦੀ ਤਾਰੀਖ ਵਿਚ ਜਨਰਲ ਵਰਕ ਪਰਮਿਟ ਦੇ ਵੀਜਾ ਦਾ ਪ੍ਰੋਸੈਸਿੰਗ ਟਾਇਮ 3-4 ਮਹੀਨੇ ਹੈ ਨਾ ਕਿ 2-3 ਸਾਲ। ਨਵੇਂ ਕਾਨੂੰਨਾਂ ਤਹਿਤ ਹੁਣ ਨੈਨੀ ਨੂੰ ਪਹਿਲਾਂ ਵਾਂਗ ਆਪਣੇ Employer ਦੇ ਘਰ ਰਹਿਣਾ ਜ਼ਰੂਰੀ ਨ੍ਹੀਂ ਹੋਵੇਗਾ। ਉਹ ਹੁਣ 8 ਘੰਟੇ ਦੀ ਨੌਕਰੀ ਕਰਕੇ ਬਾਹਰ ਆਪਣੇ ਵੱਖਰੇ ਘਰ ਵਿਚ ਰਹਿ ਸਕਦੀ ਹੈ। ਨੈਨੀ ਪ੍ਰੋਗਰਾਮ ਦੇ ਅਧੀਨ ਕੈਨੇਡਾ ਵਿਚ ਦੋ ਸਾਲ ਕੰੰਮ ਕਰਨ ਤੋਂ ਬਾਅਦ ਤੁਸੀਂ ਪਰਿਵਾਰ ਸਮੇਤ PR ਲੈ ਸਕਦੇ ਹੋ। ਜੋ ਕਿ ਨਵੇਂ ਕਾਨੁੰਨਾਂ ਦੇ ਤਹਿਤ ਹੁਣ ਛੇ ਮਹੀਨੇ ਦੇ ਅੰਦਰ ਮਿਲਿਆ ਕਰੇਗੀ। ਉਹ ਵੀ ਪਰਿਵਾਰ ਸਮੇਤ। ਜਿਹੜੀਆਂ ਕੁੜੀਆਂ ਜਾਂ ਮੁੰਡੇ ਨੈਨੀ ਦੇ ਵੀਜੇ ਉਪਰ ਕੈਨੇਡਾ ਜਾਂਦੇ ਹਨ ਉਹ ਉਥੇ ਪਹੁੰਚਣ ਤੋਂ 4-5 ਮਹੀਨਿਆਂ ਬਾਅਦ ਆਪਣੇ ਸਪਾਉਸ ਨੂੰ ਸਪਾਉਸ ਵੀਜੇ ਉਪਰ ਬੁਲਾ ਸਕੇ ਹਨ। ਆਪਣੇ ਬੱਚਿਆਂ ਨੂੰ ਵੀ ਡਿਪੈਂਡੈਂਟ ਵੀਜੇ ਉਪਰ ਬੁਲਾ ਸਕਦੇ ਹਨ। ਸਪਾਉਸ ਨੂੰ ਓਪਨ ਵਰਕ ਪਰਮਿਟ ਮਿਲ ਜਾਂਦਾ ਹੈ ਜਿਸ ਨਾਲ ਉਹ ਆਪਣੀ ਪੜ੍ਹਾਈ ਲਿਖਾਈ ਨਾਲ ਕੋਈ ਵੀ ਉਪਯੁਕਤ ਨੌਕਰੀ ਲੱਭ ਸਕਦੇ ਹਨ। ਹਾਂ ਉਹ ਵੱਖਰੀ ਗੱਲ ਕਿ ਉਸ ਵੇਲੇ ਉਹਨਾਂ ਨੂੰ ਲੋੜੀਂਦੇ ਫੰਡ ਵਿਖਾਉਣ ਦੀ ਲੋੜ੍ਹ ਪੈ ਸਕਦੀ ਹੈ। ਅੱਜ ਕੱਲ੍ਹ ਕੁਝ ਹੋਰ ਫਰਾਡ ਕਿਸਮ ਰੁਝਾਣ ਵੀ ਵੇਖਣ ਨੂੰ ਮਿਲ ਰਿਹਾ ਹੈ ਜਿਸ ਵਿਚ ਕੁਝ ਫਰਾਡੀ ਕਿਸਮ ਦੇ ਸੰਸਥਾਨ ਅਖ਼ਬਾਰਾਂ ਵਿੱਚ ਝੂਠੀਆਂ ਖ਼ਬਰਾਂ ਲਗਵਾ ਕੇ ਕਿ ਉਹਨਾਂ ਦੇ ਵਿਦਿਆਰਥੀਆਂ ਨੂੰ ਵੀਜੇ ਲੱਗਣਾ ਸ਼ੁਰੂ ਗਏ ਹਨ। ਹੋ ਸਕਦਾ ਹੈ ਨਕਲੀ ਵੀਜਾ ਦੀਆਂ ਫੋਟੂਆਂ ਵੀ ਵਿਖਾਉਂਦੇ ਹੋਣ ਸੋ ਤੁਹਾਨੁੰ ਸਲਾਹ ਹੈ ਕਿ ਉਹ ਜਿਹਨਾਂ ਵਿਦਿਆਰਥੀਆਂ ਬਾਰੇ ਦਾਅਵਾ ਕਰਦੇ ਹਨ ਕਿ ਉਹਨਾਂ ਨੂੰ ਵੀਜੇ ਲੱਗੇ ਹਨ ਤਾਂ ਤੁਸੀਂ ਘੱਟ ਤੋਂ ਘੱਟ 8-10 ਲੋਕਾਂ ਨੂੰ ਨਿਜੀ ਤੌਰ ਉਪਰ ਮਿਲੋ। ਸਾਰੀ ਪੁੱਛ ਪੜਤਾਲ ਕਰੋ ਤੇ ਜੇ ਤੁਹਾਨੂੰ ਲੱਗੇ ਕਿ ਉਹ ਅਸਲੀ ਲੋਕ ਹਨ ਤੇ ਉਹਨਾਂ ਨੂੰ ਸਚਮੁਚ ਵੀਜੇ ਲੱਗੇ ਹਨ ਤਦੇ ਉਸ ਸੰਸਥਾ ਦੇ ਦਾਅਵਿਆਂ ਉਪਰ ਵਿਸ਼ਵਾਸ਼ ਕਰੋ ਨਹੀਂ ਉਹਨਾਂ ਦੀਆਂ ਝੂਠਿਆਂ ਦਾਅਅਵਿਆਂ ਨੂੰ ਲੋਕਾਂ ਸਾਹਮਣੇ ਲੈ ਕੇ ਆਉ।

It has come to INA's Notice that several agencies in India are misrepresenting INA and the materials they provide. Some of originations issuing certificates with INA logo, which is clearly offense and no visa will be granted on those certificates INA and all immigration authorities are taking these concerns very seriously. The INA will not allow any individuals or companies to misrepresent the name of INA or mislead people to believe that the INA is something that it is not. Any person or who has knowingly altered INA copyrighted materials or misrepresented INA and its organization's membership in any way is in clear violation of the Ethics and Best Practices of the INA.

Universal MBSL and its staff is clearing these facts to each and every student who are going to take admission in any of the institute